Sri Guru Granth Sahib : Universal Concerns [Book Review]

Punjab Times (2019)
  Copy   BIBTEX

Abstract

“ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ” ਕਿਤਾਬ ਦੀ ਲੇਖਿਕਾ ਡਾ. ਕੁਲਦੀਪ ਕੌਰ, ਜਿਥੇ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਦੇ ਅਧਿਆਪਨ ਤੇ ਖੋਜ ਕਾਰਜਾਂ ਨੂੰ ਸਮਰਪਿਤ ਹੈ, ਉਥੇ ਸਿੱਖ ਧਰਮ ਦੀ ਨਿਸ਼ਠਾਵਾਨ ਚਿੰਤਕ ਵਜੋਂ ਵੀ ਉਨੀ ਹੀ ਮਕਬੂਲ ਹੈ। ਅੱਜ ਕਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਵਿਖੇ ਐਸੋਸੀਏਟ ਪ੍ਰੋਫੈਸਰ ਹੈ। ਉਸ ਨੇ ਹੁਣ ਤਕ ਅੱਠ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾਈਆਂ ਹਨ। ਜਿਨ੍ਹਾਂ ਵਿਚ ਉਸ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ-ਕਵਿਤਾਵਾਂ, ਨਿਬੰਧ ਵਾਰਤਕ, ਸੰਪਾਦਨ ਅਤੇ ਸਮੀਖਿਆ ‘ਤੇ ਹੱਥ-ਅਜ਼ਮਾਈ ਕੀਤੀ ਹੈ। ਸਿੱਖ ਦਰਸ਼ਨ ਸਬੰਧੀ ਗੁਰਬਾਣੀ ਵਿਚ “ਸ਼ਬਦ ਰਹੱਸ” ਅਤੇ Ḕਬ੍ਰਹਿਮੰਡੀ ਪਰਿਪੇਖ” ਦੀ ਪੜਚੋਲ ਉਸ ਦੀ ਵਿਸ਼ੇਸ਼ ਦਿਲਚਸਪੀ ਦਾ ਖੇਤਰ ਰਹੇ ਹਨ। ਡਾ. ਕੁਲਦੀਪ ਕੌਰ ਨੇ “ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ” ਕਿਤਾਬ ਵਿਚ “ਆਰੰਭਕਾ” ਅਤੇ “ਮੇਰਾ ਪੱਖ” ਨਿਬੰਧਾਂ ਤੋਂ ਇਲਾਵਾ ਪੰਜ ਕਾਂਡ ਸ਼ਾਮਿਲ ਕੀਤੇ ਹਨ। ਇਸ ਦੇ ਬਾਅਦ ਨਿਸ਼ਕਰਸ਼ ਅਤੇ ਸੰਦਰਭਿਕਾ ਦਾ ਵਰਣਨ ਹੈ। ਕਿਤਾਬ “ਸੰਪੂਰਨ ਗੁਰੂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਸਮਰਪਿਤ ਹੈ। ਸ਼ੁਰੂ ਵਿਚ “ਬ੍ਰਹਿਮੰਡੀ ਗੀਤ” ਦੇ ਸਿਰਲੇਖ ਹੇਠ ਗੁਰੂ ਨਾਨਕ ਸਾਹਿਬ ਦੀ ਰਚੀ ਆਰਤੀ ਹੈ, ਜੋ ਲੇਖਿਕਾ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਤੇ ਲਗਾਉ ਦੇ ਨਾਲ ਨਾਲ ਕਿਤਾਬ ਦੇ ਮੂਲ ਵਿਸ਼ੇ ਦਾ ਪ੍ਰਤੀਕ ਹੈ। ਪੁਸਤਕ ਦੇ ਅਰੰਭਕ ਲੇਖ ਵਿਚ ਡਾ. ਕੁਲਦੀਪ ਕੌਰ ਦਾ ਕਥਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਧਾਰਮਿਕ ਗ੍ਰੰਥ ਹੈ, ਜੋ ਬ੍ਰਹਮ-ਆਧਾਰਿਤ ਵਿਸ਼ਵ-ਦ੍ਰਿਸ਼ਟੀ ਨੂੰ ਪੂਰੇ ਬ੍ਰਹਿਮੰਡ ਦੇ ਸੰਦਰਭ ਵਿਚ ਪੇਸ਼ ਕਰਦਾ ਹੈ। 12ਵੀਂ ਤੋਂ 16ਵੀਂ ਸਦੀ ਦੌਰਾਨ ਰਚੀ ਗਈ ਇਸ ਬਾਣੀ ਵਿਚ ਮੌਜੂਦ ਸਰੋਕਾਰ ਸਮਕਾਲੀ ਪ੍ਰਸੰਗ ਨਾਲ ਮੇਲ ਖਾਂਦੇ ਹਨ। ਉਨ੍ਹਾਂ ਅਨੁਸਾਰ ਵਰਤਮਾਨ ਸਮੇਂ ਧਰਮ ਤੇ ਵਿਗਿਆਨ ਦੇ ਖੇਤਰ ਵਿਚ ਸੁਮੇਲ ਦੋਹਾਂ ਹੀ ਖੇਤਰਾਂ ਵਿਚ ਨਵੀਆਂ ਉਪਲਬਧੀਆਂ ਦੀ ਜਨਮਦਾਤਾ ਬਣ ਰਹੀ ਹੈ। ਸਮੇਂ ਨਾਲ ਵਿਗਿਆਨ ਤੇ ਰਹੱਸਵਾਦ ਮਨੁੱਖੀ ਸੂਝ-ਬੂਝ ਦੇ ਪ੍ਰਗਟਾ ਦੇ ਨਾਲ ਨਾਲ ਇਕ ਦੂਜੇ ਦੇ ਪੂਰਕ ਵਜੋਂ ਵੀ ਪ੍ਰਗਟ ਹੋ ਰਹੇ ਹਨ। ਬੇਸ਼ਕ ਵਿਗਿਆਨ ਜਾਂ ਰਹੱਸਵਾਦ ਇਕ ਦੂਜੇ ਉਤੇ ਨਿਰਭਰ ਨਹੀਂ ਕਰਦੇ, ਪਰ ਮਨੁੱਖ ਨੂੰ ਦੋਹਾਂ ਦੀ ਲੋੜ ਹੈ। ਕਿਉਂਕਿ ਭੌਤਿਕ ਜਗਤ ਨੂੰ ਜਾਣਨ ਲਈ ਵਿਗਿਆਨ ਦੀ ਲੋੜ ਪੈਂਦੀ ਹੈ ਅਤੇ ਅੰਤਰ-ਜਗਤ ਨੂੰ ਸਮਝਣ ਲਈ ਰਹੱਸ-ਅਨੁਭੂਤੀ ਦੀ। ਭੌਤਿਕਵਾਦੀ ਪਦਾਰਥ ਦੀ ਅਤੇ ਰਹੱਸਵਾਦੀ ਮਨੁੱਖੀ ਚੇਤਨਾ ਦੇ ਪੱਧਰਾਂ ਦੀ ਖੋਜ ਕਰਦੇ ਹਨ। ਦੋਵੇਂ ਹੀ ਖੇਤਰ ਸਾਧਾਰਣ ਇੰਦਰੀ-ਬੋਧ ਦੀ ਹੱਦ ਤੋਂ ਪਾਰ ਮੌਜੂਦਗੀ ਵਾਲੀ ਗੁਣਤਾ ਦੇ ਧਾਰਨੀ ਹਨ।

Other Versions

No versions found

Links

PhilArchive

External links

Setup an account with your affiliations in order to access resources via your University's proxy server

Through your library

Similar books and articles

Human Rights – A Core Concern in Sikh Doctrines (Part II).Devinder Pal Singh - 2022 - The Sikh Review, Kolkata, WB, India 70 (09):19-29.
Human Rights - A Core Concern in Sikh Doctrines (Part III).Devinder Pal Singh - 2022 - The Sikh Review, Kolkata, WB, India 70 (10):25-33.

Analytics

Added to PP
2022-09-21

Downloads
254 (#102,324)

6 months
67 (#84,652)

Historical graph of downloads
How can I increase my downloads?

Author Profiles

Devinder Pal Singh
Center for Understanding Sikhism

Citations of this work

Panj Khand: Guru Nanak's Path to Spiritual Enlightenment.Devinder Pal Singh - 2024 - 2024 Gurujis Wisdom All Gifts (Sikhnet.Com).

Add more citations

References found in this work

No references found.

Add more references